Home | Gallery | Feedback | Contact Us
  Talwara.com
Sponsored Links

Welcome | Punjabi Sahit te Kala Manch (Regd) Talwara

ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ


Latest Activity :

ਡੱਬੂ ਸ਼ਾਸ਼ਤਰ
19 ਜੂਨ 2010 ਸ਼ਾਮ 5 ਵਜੇ | Officers Club Talwara

ਵਿਅੰਗ ਸੰਗ੍ਰਹਿ ' ਡੱਬੂ ਸ਼ਾਸਤਰ ' ਰਿਲੀਜ਼

ਤਲਵਾੜਾ, 20 ਜੂਨ: ਨੌਜਵਾਨ ਪੰਜਾਬੀ ਲੇਖਕ ਸਮਰਜੀਤ ਸਿੰਘ ਸ਼ਮੀ ਦੀ ਪਲੇਠੀ ਪੁਸਤਕ ‘ਡੱਬੂ ਸ਼ਾਸਤਰ’ Dabbu Shaster title ਦਾ ਰਿਲੀਜ਼ ਸਮਾਗਮ ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ ਵੱਲੋਂ ਕਰਵਾਇਆ ਗਿਆ ਜਿਸ ਵਿਚ ਉੱਘੇ ਲੇਖਕ ਸ. ਪਿਆਰਾ ਸਿੰਘ ਭੋਗਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਪੁਸਤਕ ਰਿਲੀਜ਼ ਕਰਨ ਉਪਰੰਤ ਸ. ਭੋਗਲ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਰਾਹੀਂ ਵਿਅੰਗਕਾਰੀ ਨਾਲ ਜੁੜੇ ਅਨੇਕਾਂ ਅਹਿਮ ਨੁਕਤਿਆਂ ਤੇ ਚਰਚਾ ਕਰਦਿਆਂ ਕਿਹਾ ਕਿ ਇਹ ਵਿਧਾ ਸਾਹਿਤ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਪੁਸਤਕ ‘ਡੱਬੂ ਸ਼ਾਸਤਰ’ ਰਾਹੀਂ ਲੇਖਕ ਨੇ ਆਪਣੇ ਆਲੇ ਦੁਆਲੇ ਦੇ ਚਲੰਤ ਅਤੇ ਅਨੰਤ ਸਰੋਕਾਰਾਂ ਨੂੰ ਚੁਣ ਕੇ ਸਫਲ ਵਿਅੰਗ ਸ਼ਾਮਿਲ ਕੀਤੇ ਹਨ ਜਿਨ੍ਹਾਂ ਵਿਚੋਂ ਸਮਾਜ ਵਿਚ ਫ਼ੈਲੇ ਭ੍ਰਿਸ਼ਟਾਚਾਰ ਤੇ ਟਕੋਰ ਕਰਦਿਆਂ ‘ਚਾਹ ਪਾਣੀ’, ਜੋਤਿਸ਼ ਦੇ ਜਾਲ ਵਿਚ ਉਲਝੇ ਸਮਾਜ ਲਈ ‘ਕੀ ਮੈਂ ਝੂਠ ਬੋਲਿਆ?’ ਅਤੇ ਇਮਾਨਦਾਰ ਮੁਲਾਜਮਾਂ ਦੀ ਯਥਾਰਥਕ ਸਥਿਤੀ ਨੂੰ ਦਰਸਾਉਂਦਾ ‘ਮੁਲਾਜ਼ਮ ਤਾਂ ਸਾਧ ਹੁੰਦੇ ਨੇ’ ਰਚਨਾਵਾਂ ਜਿਕਰਯੋਗ ਹਨ, ਜਿਨ੍ਹਾਂ ਨਾਲ ਇਸ ਪੁਸਤਕ ਵਿਅੰਗ ਦਾ ਖੂਬਸੂਰਤ ਗੁਲਦਸਤਾ ਹੋ ਨਿੱਬਿੜਆ ਹੈ। function glimpse ਸ. ਭੋਗਲ ਨੇ ਜੋਰ ਦਿੱਤਾ ਕਿ ਲੇਖਕ ਨੇ ਅਖਾਣ, ਮੁਹਾਵਰੇ, ਲੋਕ ਕਥਾਵਾਂ ਦੀ ਸੁਚੱਜੀ ਵਰਤੋਂ ਕਰਦਿਆਂ ਸਮਾਜਿਕ, ਰਾਜਨੀਤੀ ਤੇ ਅਨੇਕਾਂ ਸੂਖਮ ਵਿਸ਼ਿਆਂ ਨੂੰ ਮੁਹਾਰਤ ਨਾਲ ਪੇਸ਼ ਕੀਤਾ ਹੈ ਤੇ ਵਿਅੰਗਕਾਰ ਆਪਣਾ ਘੇਰਾ ਹੋਰ ਵਿਸ਼ਾਲ ਕਰਦੇ ਹੋਏ ਜਿੰਦਗੀ ਦੀ ਰੇਤ ਵਿਚੋਂ ਸੁਨਿਹਰੀ ਕਿਣਕੇ ਚੁਣਨ ਵੱਲ ਪੱਕੇ ਪੈਰੀਂ ਵਧਦਾ ਪ੍ਰਤੀਤ ਹੁੰਦਾ ਹੈ। ਇਸ ਦੌਰਾਨ ਮੰਚ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਨੇ ਲੇਖਕ ਤੇ ਪੁਸਤਕ ਬਾਰੇ ਜਾਣ ਪਛਾਣ ਕਰਵਾਈ ਅਤੇ ਸ਼੍ਰੀ ਧਰਮਪਾਲ ਸਾਹਿਲ, ਪ੍ਰੋ. ਬੀ. ਐਸ. ਬੱਲੀ, ਨਵਤੇਜ ਗੜ੍ਹਦੀਵਾਲਾ ਅਤੇ ਮਾਸਟਰ ਲਾਲ ਸਿੰਘ ਕਹਾਣੀਕਾਰ ਵੱਲੋਂ ਪੁਸਤਕ ਬਾਰੇ ਖੋਜ ਭਰਪੂਰ ਚਰਚਾ ਕਰਦਿਆਂ ਕਿਹਾ ਕਿ ਪੁਸਤਕ ਦਾ ਵਿਸ਼ਾ ਵਸਤੂ ਆਮ ਆਦਮੀ ਦੇ ਆਲੇ ਦੁਆਲੇ ਫੈਲੇ ਭ੍ਰਿਸ਼ਟਤੰਤਰ ਅਤੇ ਵਿਗਾੜਾਂ ਤੇ ਤਿੱਖੀਆਂ ਚੋਭਾਂ ਨਾਲ ਚੇਤਨ ਕਰਨ ਦਾ ਸ਼ਲਾਘਾਯੋਗ ਯਤਨ ਕਰਦਾ ਜਾਪਦਾ ਹੈ। ਪੁਸਤਕ ਦੇ ਲੇਖਕ ਸ. ਸਮਰਜੀਤ ਸਿੰਘ ਸ਼ਮੀ ਨੇ ਇਸ ਮੌਕੇ ਧੰਨਵਾਦ ਪ੍ਰਗਟ ਕਰਦਿਆਂ ਆਪਣੀ ਪੁਸਤਕ ਬਾਰੇ ਸੰਖੇਪ ਵਿਚ ਰੌਸ਼ਨੀ ਪਾਈ। ਇਸ ਮੌਕੇ ਡਾ. ਅਮਰਜੀਤ ਸਿੰਘ, ਰਵਿੰਦਰ ਰਵੀ, ਮਲਿਕਾ ਮੰਡ, ਇੰਦਰਜੀਤ ਕਾਜਲ ਵੱਲੋਂ ਸ਼ਾਨਦਾਰ ਕਵਿਤਾਵਾਂ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਸੁਰਿੰਦਰ ਸਿੰਘ ਨੈਕੀ, ਜਗਦੇਵ ਸਿੰਘ ਹਾਜੀਪੁਰ, ਬਲਬੀਰ ਸਿੰਘ ਧਾਮੀਆਂ, ਸ. ਸੁਰਿੰਦਰ ਸਿੰਘ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਪਰਮਿੰਦਰ ਸਿੰਘ ਕਲਸੀ, ਗੁਰਮੀਤ ਸਲੈਚ ਜਲੰਧਰ, ਸ਼੍ਰੀ ਅਸ਼ੋਕ ਸੱਭਰਵਾਲ, ਅਮਰਪਾਲ ਜੌਹਰ, ਐਚ. ਐਸ. ਮਿੱਠੂ, ਰਾਜਿੰਦਰ ਸਿੰਘ, ਪਰਮਰਜੀਤ ਸਿੰਘ ਨੰਗਲ, ਹਰਸਰਨ ਧਾਮੀ, ਲਵਇੰਦਰ ਸਿੰਘ, ਅਮਨਦੀਪ ਮਿਨਹਾਸ ਲਾਡੀ, ਸੂਰਜ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

Talwara Matrimonials
Talwara
Phonebook
Press Reporters
Sign Guestbook
Shammi Online
Sign Guestbook
Ads
Home | The People | The Places | Gallery | Forum | Phonebook | Feedback
Copyright Talwara.com  2008-2010   |    Managing Editor : SS Shammi (+91)9417355724    |     Powered by : JGT